SAHDRA PHOTO HOUSE

Sahdra Mera Pind

Story Blog

view:  full / summary

Anbhab

Posted by Gurjinder Sahdra on June 2, 2012 at 9:00 PM Comments comments (2)

  • ਇਕ ਵਾਰ ਕਿਸੇ ਅਮਲੀ ਨੂੰ ਬੜੀ ਗਰਮੀ ਲੱਗੀ ਤੇ ਉਹ ਉਪਰਲੀ ਛੱਤ ਉਤੇ ਜਾ ਚੱੜਿਆ, ਉਪਰ ਬਨੇਰਾ ਕੋਈ ਨਹੀਂ ਸੀ । ਅਮਲੀ ਨੂੰ ਨਸ਼ਾ ਚੱੜਿਆ ਹੋਣ ਕਰਕੇ ਆਪਣੀ ਸੁਧ ਬੁਧ ਭੁੱਲੀ ਹੋਈ ਸੀ । ਸੱਜੇ ਖੱਬੇ ਝਾਕਦਿਆ, ਉਸ ਨੂੰ ਇੱਕ ਭੁਆਟਣੀ ਜਿਹੀ ਆਈ ਤੇ ਉਹ ਹੇਠਾਂ ਜਮੀਨ ਉਤੇ ਆ ਡਿੱਗਿਆ । ਗਲੀ ਗੁਆਢ ਦੇ ਲੋਕਾਂ ਨੇ ਉਸ ਨੂੰ ਡਿਗਦਿਆ ਵੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ,"ਬਹੁੜਿਓ ਕੋਈ ਡਿੱਗਿਆ ਜੇ ।" ਅਮਲੀ ਨੇ ਵੀ ਰੌਲਾ ਸੁਣਕੇ ਲੋਕਾਂ ਨਾਲ ਹੀ ਆਵਾਜ ਮੇਲ ਕੇ ਕਹਿਣਾ ਸ਼ੁਰੂ ਕਰ ਦਿੱਤਾ ," ਪਹੁੰਚੋ ਲੋਕੋ, ਕੋਈ ਡਿੱਗਿਆ ਜੇ ।" ਅਮਲੀ ਦੀ ਇਹ ਗੱਲ ਸੁੱਣ ਕੇ ਲੋਕ ਬਹੁਤ ਹੈਰਾਨ ਹੋਏ , ਤੇ ਕੋਲ ਜਾਕੇ ਉਸ ਨੂੰ ਕਹਿਣ ਲੱਗੇ,"ਭਈ ਡਿੱਗਿਆ ਤਾਂ ਤੂੰ ਆਪ ਹੀ ਹੈਂ ।" ਅਮਲੀ ਨੇ ਹੈਰਾਨ ਜਿਹਾ ਹੋ ਕੇ ਉੱਤਰ ਦਿੱਤਾ,"ਅੱਛਾ, ਮੈਂ ਹੀ ਡਿੱਗਿਆ ।" ਤੇ ਫੇਰ ਉਸ ਆਪਣਾ ਸਾਰਾ ਸਰੀਰ ਸੰਗੋੜ ਕੇ ਇੱਕ ਚੀਸ ਜਿਹੀ ਵਟੀ ਤੇ ਭੈੜਾ ਜਿਹਾ ਮੂੰਹ ਬਣਾ ਕੇ ਕਹਿਣ ਲੱਗਾ, " ਸੱਚੀਂ ਬੜੀ ਪੀੜ ਹੋਈ ਜੇ , ਮੈਂ ਮਰ ਚੱਲਿਆ ਜੇ, ਮੈਨੂੰ ਕਿਸੇ ਡਾਕਟਰ ਕੋਲ ਲੈ ਚੱਲੋ "

 


Rss_feed